Thursday 5 January 2012

ਦੂਜੇ ਦਰਜੇ ਦੇ ਇਨਸਾਨ

Resumo en Esperanto:

Hodiaŭ nova artikolo pri la Iraka milito en The Indian Express sciigas siajn legantojn kiom da mono Usono elspezis kaj kiom da usonaj soldatoj mortiĝis en la milito sed ĝi silentiĝas pri kiom da senpekaj irakanoj mortiĝis. Plie la artikolo sugestas ke irakanoj ne estas sufiĉe "inteligentaj" por solvi siajn proprajn problemojn.

ਅੱਜ ਫਿਰ ਦ ਇਨਡਿਅਨ ਐਕਸਪਰੈਸ ਦੇ 13-ਵੇਂ ਵਰਕ 'ਤੇ ਦ ਇਕਾਨਾਮਿਸਟ ਵਲੋਂ ਲਿਖਿਆ ਇਕ ਲੇਖ ਇਸ ਗਲ ਵਲ ਇਸ਼ਾਰਾ ਕਰਦਾ ਹੈ ਕਿ ਅਸੀ, ਤੀਜੀ‌ ਦੁਨੀਆ ਵਿਚ ਰਹਿਣ ਵਾਲੇ, ਸ਼ਾਇਦ ਦੂਜੇ ਦਰਜੇ ਦੇ ਇਨਸਾਨ ਹਾਂ ।

ਲੇਖ ਦਾ ਨਾਂ ਹੈ ਇਸ ਨੂੰ ਸੰਘੀ ਬਣਾ ਦੋ* ਲੇਖ ਕਹਿਦਾ ਹੈ:

1. ਇਰਾਕ ਵਿਚ 4,400 ਤੋਂ ਵੱਧ ਅਮਰੀਕੀ ਸਿਪਾਹੀ ਮਾਰੇ ਗਏ,
2. ਇਰਾਕ ਜੰਗ ਦੀ ਕੀਮਤ $8000 ਕਰੋੜ ਅਮਰੀਕੀ ਡਾਲਰ ਹੈ,
3. ਅਤੇ ਇਰਾਕ ਜੰਗ ਦੀ ਵਜਿਹ ਨਾਲ ਅਮਰੀਕਾ ਨੇ ਅਰਬ-ਦੁਨਿਆ ਵਿਚ ਨਵੇਂ ਦੁਸ਼ਮਣ ਬਣਾ ਲਏ ਹਨ ।

ਪਰ ਲੇਖ ਵਿਚ ਇਕ ਬਹੁਤ ਜ਼ਰੂਰੀ ਗਲ ਬਾਰੇ ਕੋਈ ਜ਼ਿਕਰ ਨਹੀ ਹੈ... ਕਿਨ੍ਹੇ ਬੇ-ਗੁਨਾਹ ਇਰਾਕੀ ਇਸ ਬੇ-ਜ਼ਰੂਰੀ ਲੜਾਈ ਦੀ‌ ਭੇਟ ਚੜ੍ਹ ਗਏ, ਕਿਸੀ ਨੂ ਕੋਈ ਅੰਦਾਜ਼ਾ ਤਕ ਨਹੀ । ਇਰਾਕੀ ਫੈਮਿਲੀ ਹੈਲਥ ਸਰਵੇ ਦੇ ਮੁਤਾਬਕ 104,000 ਤੋਂ 223,000, ਲੈਨਸੈਟ ਸਰਵੇ ਦੇ ਮੁਤਾਬਕ ਘੱਟੋ-ਘੱਟ 601,027 ਅਤੇ ਆਪਿਨਿਅਨ ਬਿਜ਼ਨਸ ਰੀਸਰਚ ਸਰਵੇ ਮੁਤਾਬਕ 1,220,580 ਤੋਂ ਵੱਧ ਸਾਨੂੰ ਕੋਈ ਅੰਦਾਜ਼ਾ ਤਕ ਨਹੀ ਕਿਉਂ ਕਿ ਇਰਾਕੀ ਦੂਜੇ ਦਰਜੇ ਦੇ ਇਨਸਾਨ ਹਨ ਅਤੇ ਇਸ ਕਾਰਨ ਉਨ੍ਹਾਂ ਦੀ ਜ਼ਿੰਦਗੀ‌ ਜਾਂ ਮੌਤ ਕੋਈ‌ ਮਾਇਨੇ ਨਹੀ‌ ਰੱਖਦੀ‌ ।

ਲੇਖ ਇੱਥੇ ਹੀ ਨਹੀ ਰੁਕਦਾ, ਉਸ ਦੇ ਮੁਤਾਬਕ: 

"ਪਰ ਇਹ ਗਲ ਬਹੁਤ ਚੰਗੀ ਹੋਵੇਗੀ ਜੇ ਇਰਾਕੀ ਆਪਣੀਆਂ ਮੁਸ਼ਕਲਾਂ ਨੂੰ ਖ਼ੁਦ ਹੀ ਸੁਲਝਾਣ, ਪਰ ਜੇ ਅਸੀ ਪਿਛਲੇ ਕੁਝ ਵਰ੍ਹਿਆਂ 'ਤੇ ਨਜ਼ਰ ਮਾਰੀਏ, ਤਾਂ ਲੱਗਦਾ ਨਹੀ‌ ਕਿ ਉਹ [ਇਰਾਕੀ] ਇਸ ਕੰਮ ਨੂੰ ਸਮਝਦਾਰੀ ਨਾਲ ਅੰਜਾਮ ਦੇ ਸਕਦੇ ਹਨ ।"

ਰਾਬਰਟ ਫਿਸਕ ਅਕਸਰ ਕਹਿਦਾ ਹੈ ਕਿ ਅਰਬ ਮੁਲਕਾਂ ਦੇ ਤਾਨਾਸ਼ਾਹ ਆਪਣੇ ਲੋਕਾਂ ਨੂ ਬੱਚੇ ਸਮਝਦੇ ਹਨ । ਦ ਇਕਾਨਾਮਿਸਟ ਪੜ੍ਹ ਕੇ ਲੱਗਦਾ ਹੈ ਕਿ ਉਹ ਇੱਕਲੇ ਨਹੀ ਹਨ ।

* = Make it Federal, The Economist, 5 January 2012 via The Indian Express

No comments:

Post a Comment